ਸਰਬੱਤ ਖਾਲਸਾ ਪੰਚਾਇਤ

ਸਰਬੱਤ ਖਾਲਸਾ ਪੰਚਾਇਤ ਦੇ ਨੁਮਾਇੰਦਿਆਂ ਨੂੰ ਚੁਣਨ ਲਈ ਪ੍ਰਕਿਰਿਆ ਦੀ ਤਰਤੀਬ ਧਾਰਾ ੩.੫ ਅਨੁਸਾਰ ਇਸ ਤਰ੍ਹਾਂ ਹੈ:

ਸਰਬੱਤ ਖਾਲਸਾ ਪੰਚਾਇਤ ਲਈ ਭੇਜੀਆਂ ਗਈਆਂ ਪ੍ਰਵਾਨਿਤ ਨਾਮਜ਼ਦਗੀਆਂ ਵਿੱਚੋਂ ਪੰਜ ਸੌ ਤੱਕ ਨੂੰ ਸਰਬੱਤ ਖਾਲਸਾ ਪੰਚਾਇਤ ਦੇ ਨੁਮਾਇੰਦਿਆਂ ਵਜੋਂ ਅੰਤਿਮ ਰੂਪ ਦਿੱਤਾ ਜਾਵੇਗਾ। ੫੦੦ ਦੀ ਗਿਣਤੀ ਇਸ ਤਰਾਂ ਵੰਡੀ ਗਈ ਹੈ- ੧੭੫ ਪੰਜਾਬ ਤੋਂ, ੭੫ ਬਾਕੀ ਭਾਰਤ ਤੋਂ ਅਤੇ ੨੫੦ ਬਾਕੀ ਦੇਸ਼ਾਂ ਤੋਂ। ਇਹਨਾ ਤਿੰਨ ਖਿੱਤਿਆਂ ਦੇ ਅੰਦਰ ਵੰਡ ਸਿੱਖਾਂ ਦੀ ਜਨਸੰਖਿਆ ਅਧਾਰਤ ਹੈ (ਹਵਾਲਾ: ਅੰਤਿਕਾ ਟੇਬਲ-੧)। ਨਾਮਜ਼ਦਗੀਆਂ ਵਿੱਚੋਂ ਨੁਮਾਇੰਦਿਆਂ ਨੂੰ ਤਰਜੀਹ ਦੀ ਤਰਤੀਬ ਦੇ ਆਧਾਰ 'ਤੇ ਚੁਣਿਆ ਜਾਵੇਗਾ (ਹਵਾਲਾ: ਧਾਰਾ ੮)। ਸਰਬੱਤ ਖਾਲਸਾ ਪੰਚਾਇਤ ਦੇ ਨੁਮਾਇੰਦਿਆਂ ਦੀ ਮਿਆਦ ਪੰਜ ਸਾਲ ਹੈ। ਇਹ ਪ੍ਰਕਿਰਿਆ ਪੰਚ ਪੰਚ ਪ੍ਰਧਾਨੀ ਕੌਂਸਲ ਦੀ ਅਗਵਾਈ ਵਿੱਚ ਪੂਰੀ ਕੀਤੀ ਜਾਵੇਗੀ।

ਧਾਰਾ ੧੦ ਅਨੁਸਾਰ ਪ੍ਰਕਿਰਿਆ ਦੇ ਪ੍ਰਵਾਹ ਲਈ ਸਮਾਂ-ਸੂਚੀ ਇਸ ਤਰ੍ਹਾਂ ਹੈ:

੧੦.੩: ਸਰਬੱਤ ਖਾਲਸਾ ਪੰਚਾਇਤ ਦੇ ਨੁਮਾਇੰਦਿਆਂ ਲਈ ਨਾਮਜ਼ਦਗੀਆਂ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ ਕਾਰਜਕਾਲ ਦੇ ਪੰਜਵੇਂ ਸਾਲ ਦੀ 5 ਜਨਵਰੀ ਹੈ। ਪੰਜ ਪ੍ਰਧਾਨੀ ਕੌਂਸਲ ਉਸੇ ਸਾਲ 12 ਜਨਵਰੀ ਤੱਕ ਨਾਮਜ਼ਦਗੀਆਂ ਨੂੰ ਮਨਜ਼ੂਰ ਜਾਂ ਨਾਮਨਜ਼ੂਰ ਕਰੇਗੀ।
(ਮੌਜੂਦਾ ਸੰਦਰਭ ਵਿੱਚ ਇਹ ਤਾਰੀਖਾਂ ਕ੍ਰਮਵਾਰ 5 ਜਨਵਰੀ 2025 ਅਤੇ 12 ਜਨਵਰੀ 2025 ਹਨ)

੧੦.੪: ਸਰਬੱਤ ਖਾਲਸਾ ਪੰਚਾਇਤ ਦੇ ਨੁਮਾਇੰਦਿਆਂ ਨੂੰ 14 ਮਾਰਚ (ਨਾਨਕਸ਼ਾਹੀ ਕੈਲੰਡਰ ਅਨੁਸਾਰ ੧ ਚੇਤ) ਤੱਕ ਫਾਈਨਲ ਕੀਤਾ ਜਾਵੇਗਾ। ਇਸ ਤਾਰੀਖ ਨੂੰ ਹੀ ਪਹਿਲੇ ਸਾਲ ਦੀ ਸ਼ੁਰੂਆਤ ਅਤੇ ਪੰਜ ਸਾਲਾਂ ਦੀ ਮਿਆਦ ਦੀ ਸ਼ੁਰੂਆਤ ਮੰਨਿਆ ਜਾਵੇਗਾ।
(ਮੌਜੂਦਾ ਸੰਦਰਭ ਵਿੱਚ ਇਹ ਤਾਰੀਖ 14 ਮਾਰਚ 2025 ਹੈ)

ਧੰਨਵਾਦ।

© 2024 ਸਰਬੱਤ ਖਾਲਸਾ