ਸਰਬੱਤ ਖਾਲਸਾ ਪੰਚਾਇਤ ਲਈ ਨਾਮਜ਼ਦ ਕਰੋ

ਵਿਧਾਨ ਦੀ ਧਾਰਾ ੩.੩ ਅਨੁਸਾਰ, ਸਰਬੱਤ ਖਾਲਸਾ ਪੰਚਾਇਤ ਦੇ ਨੁਮਾਇੰਦਿਆਂ ਲਈ ਨਾਮਜ਼ਦਗੀਆਂ ਹੇਠ ਲਿਖੇ ਦੋ ਤਰੀਕਿਆਂ ਨਾਲ ਕੀਤੀਆਂ ਜਾ ਸਕਦੀਆਂ ਹਨ:

i. ਪ੍ਰਵਾਨਿਤ ਸਿੱਖ ਸੰਸਥਾਵਾਂ ਸਰਬੱਤ ਖਾਲਸਾ ਪੰਚਾਇਤ ਲਈ ਆਪਣੇ ਨੁਮਾਇੰਦਿਆਂ ਦੀ ਨਾਮਜ਼ਦਗੀਆਂ ਭੇਜਣਗੀਆਂ ਜਿਨ੍ਹਾਂ ਕੋਲ ਅੰਤਿਕਾ ਟੇਬਲ-੨ ਵਿੱਚ ਦਰਸਾਈਆਂ ਗਈਆਂ ਨਿਪੁੰਨਤਾਵਾਂ ਵਿੱਚੋਂ ਕੋਈ ਇੱਕ ਜ਼ਰੂਰ ਹੋਵੇ। ਸਿੱਖ ਸੰਸਥਾਵਾਂ ਆਪਣੇ ਖਿੱਤੇ ਵਿੱਚੋਂ ਹੀ ਨਾਮਜ਼ਦਗੀਆਂ ਭੇਜਣਗੀਆਂ। ਇੱਕ ਸੰਸਥਾ ਵੱਧ ਤੋਂ ਵੱਧ ਦੋ ਨਾਮਜ਼ਦਗੀਆਂ ਭੇਜ ਸਕਦੀ ਹੈ।

ii. ਉਹ ਵਿਅਕਤੀ ਜਿਨ੍ਹਾਂ ਨੂੰ ਕਿਸੇ ਸਿੱਖ ਸੰਸਥਾ ਦੁਆਰਾ ਨਾਮਜ਼ਦ ਨਹੀਂ ਕੀਤਾ ਗਿਆ ਪਰ ਉਹਨਾ ਟੇਬਲ-੨ ਵਿੱਚ ਪਰਿਭਾਸ਼ਿਤ ਕਿਸੇ ਵੀ ਨਿਪੁੰਨਤਾ ਵਿੱਚ ਸਿੱਖ ਸਮਾਜ ਲਈ ਉਘਾ ਯੋਗਦਾਨ ਪਾਇਆ ਹੈ, ਨੂੰ ਸਰਬੱਤ ਖਾਲਸਾ ਪੰਚਾਇਤ ਲਈ ਨਾਮਜ਼ਦ ਕਰਨ ਵਾਸਤੇ ਸਿੱਖ ਸੰਗਤ ਵਿੱਚੋਂ ਕੋਈ ਵੀ ਈ-ਮੇਲ ([email protected]) ਰਾਹੀਂ ਲਿਖਤੀ ਬੇਨਤੀ ਭੇਜ ਸਕਦਾ / ਸਕਦੀ ਹੈ। ਜੇਕਰ ਪੰਜ ਪ੍ਰਧਾਨੀ ਕੌਂਸਲ ਦੇ ਪੰਜ ਪਿਆਰੇ ਉਸ ਵਿਅਕਤੀ ਦੇ ਨਾਮ ਨਾਲ ਸਹਿਮਤ ਹੁੰਦੇ ਹਨ, ਤਾਂ ਉਸਦੀ ਨਾਮਜ਼ਦਗੀ ਮਨਜ਼ੂਰ ਹੋ ਜਾਵੇਗੀ।

ਵਿਧਾਨ ਦੀ ਧਾਰ ੭ ਅਨੁਸਾਰ, ਸਰਬੱਤ ਖਾਲਸਾ ਪੰਚਾਇਤ ਦੇ ਨੁਮਾਇੰਦਿਆਂ ਦੀਆਂ ਨਾਮਜ਼ਦਗੀਆਂ ਲਈ ਯੋਗਤਾ ਦਾ ਮਿਆਰ ਇਹ ਹੈ:

੭.੧: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੂਰਾ ਗੁਰੂ ਮੰਨਣ ਵਾਲੇ, ਦਸ ਗੁਰੂ ਸਾਹਿਬਾਨ ਦੀ ਨਿਰੰਤਰਤਾ ਤੇ ਪੂਰਨ ਨਿਸ਼ਚਾ ਰਖਣ ਵਾਲੇ ਅਤੇ ਖੰਡੇ-ਬਾਟੇ ਦੀ ਪਾਹੁਲ ਦੇ ਧਾਰਨੀ ਸਿੰਘ ਜਾਂ ਸਿੰਘਣੀਆਂ।

੭.੨: ਸਿੰਘ ਜਾਂ ਸਿੰਘਣੀ ਟੇਬਲ-੨ ਵਿੱਚ ਨਿਰਧਾਰਤ ਕਿਸੇ ਨਾ ਕਿਸੇ ਨਿਰਧਾਰਤ ਕਿੱਤੇ ਵਿੱਚ ਨਿਪੁੰਨਤਾ ਰੱਖਦਾ / ਰੱਖਦੀ ਹੋਵੇ।

੭.੩: ਨਾਮਜ਼ਦ ਉਮੀਦਵਾਰ ਕਿਸੇ ਰਾਜਨੀਤਕ ਪਾਰਟੀ ਦਾ ਅਹੁਦੇਦਾਰ ਨਾ ਹੋਵੇ।

(ਨਾਮਜ਼ਦ ਵਿਅਕਤੀਆਂ ਕੋਲ ਨਿਮਰਤਾ ਦੇ ਨਾਲ ਨਾਲ ਨਿਰਭਉ ਅਤੇ ਨਿਰਵੈਰਤਾ ਵਾਲ਼ੇ ਦੇ ਗੁਣਾਂ ਦੁਆਰਾ ਅਗਵਾਈ ਕਰਨ ਦੀ ਸਮਰੱਥਾ ਹੋਣੀ ਚਾਹੀਦੀ ਹੈ।)

ਪ੍ਰਵਾਨਿਤ ਨਾਮਜ਼ਦਗੀਆਂ ਵਿੱਚੋਂ ਹੀ ਸਰਬੱਤ ਖਾਲਸਾ ਪੰਚਾਇਤ ਦੇ ਨੁਮਾਇੰਦੇ ਹੋਣਗੇ ਜੋ ਤਰਜੀਹ ਦੀ ਤਰਤੀਬ ਦੇ ਅਧਾਰ ਤੇ ਚੁਣੇ ਜਾਣਗੇ। ਇਸ ਵਾਸਤੇ ਧਾਰਾ ੮ ਦੇਖੋ।

ਧੰਨਵਾਦ।

© 2024 ਸਰਬੱਤ ਖਾਲਸਾ