ਆਨਲਾਈਨ ਗੁਰਦੁਆਰਾ
…
ਦੇਸ਼ਾਂ-ਵਿਦੇਸ਼ਾਂ ਵਿੱਚ ਹੁੰਦੇ ਗੁਰਬਾਣੀ-ਵਿਚਾਰ ਦੇ ਉਪਰਾਲਿਆਂ ਲਈ ਇਹ ਸਾਂਝਾ ਮੰਚ ਹੈ। ਬੁਲਾਰਿਆਂ ਵੱਲੋਂ ਰੱਖੇ ਵਿਚਾਰ ਉਹਨਾਂ ਦੇ ਨਿਜੀ ਹਨ, ਸਰਬੱਤ ਖ਼ਾਲਸਾ ਜਥੇਬੰਦੀ ਦਾ ਉਹਨਾਂ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ। ਜਿਹੜੇ ਵੀ ਉਪਰਾਲੇ ਹੇਠ ਲਿੱਖੇ ਮਿਆਰ ਤੇ ਪੂਰੇ ਉਤਰਦੇ ਹੋਣ ਉਹਨਾਂ ਨੂੰ ਬੇਨਤੀ ਹੈ ਆਪਣਾ ਮੀਟਿੰਗ ਲਿੰਕ ਇੱਥੇ ਪਾਉਣ ਵਾਸਤੇ ਸਾਡੇ ਨਾਲ ਈ-ਮੇਲ ਰਾਹੀਂ ਸੰਪਰਕ ਕਰੋ ਜੀ: ੧) 'ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥' ਦੇ ਉਪਦੇਸ਼ ਅਨੁਸਾਰ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸ਼ਬਦ ਵਿਚਾਰ ਹੋਵੇ। ੨) ਹਾਜ਼ਰੀਨ ਸੰਗਤ ਨੂੰ ਆਪਣੇ ਵਿਚਾਰ ਖੁਲ ਕੇ ਰੱਖਣ ਦਾ ਮੌਕਾ ਮਿਲਦਾ ਹੋਵੇ। ੩) ਆਨਲਾਈਨ ਮੀਟਿੰਗ ਮਿੱਥੇ ਸਮੇਂ ਤੇ ਲਗਾਤਾਰ (ਰੋਜ਼ਾਨਾ ਜਾਂ ਹਫ਼ਤਾਵਰੀ ਜਾਂ ਮਹੀਨਾਵਾਰੀ) ਹੁੰਦੀ ਹੋਵੇ। ੪) ਮੀਟਿੰਗ ਲਿੰਕ ਇੱਕੋ ਹੀ ਰਹੇ।