SHREE GURU NANAK SEWAK DAL SIMRAN SOCIETY (REGD) ABOHAR
ਪੰਜਾਬ • ਫਿਰੋਜ਼ਪੁਰ, ਫਾਜ਼ਿਲਕਾ
*ਸ਼੍ਰੀ ਗੁਰੂ ਨਾਨਕ ਸੇਵਕ ਦਲ ਸਿਮਰਨ ਸੁਸਾਇਟੀ (ਰਜਿ.) ਅਬੋਹਰ ਦੀ ਸਥਾਪਨਾ ਸਤੰਬਰ 1977 ਚਅ ਗੁਰਦੁਆਰਾ ਸ਼੍ਰੀ ਨਾਨਕ ਸਰ ਟੋਭਾ ਵਿਖੇ ਹੋਈ ਸੀ ! 1977 ਤੋ 1993 ਤੱਕ ਸੁਸਾਇਟੀ ਦਾ ਨਾਮ ਸ਼੍ਰੀ ਗੁਰੂ ਨਾਨਕ ਸੇਵਕ ਦਲ ਸੀ ! ਇਸ ਸਮੇਂ ਦੌਰਾਨ ਸੰਸਥਾ ਵਲੋਂ ਗੁਰੂ ਸਾਹਿਬਾਨਾਂ ਦੇ ਗੁਰਪੁਰਬ ਤੇ ਪ੍ਰਭਾਤਫੇਰੀਆ ਚਲਾਉਣਾ,ਵੱਖ-ਵੱਖ ਧਾਰਮਿਕ ਸਥਾਨਾਂ ਅਤੇ ਸਮਾਗਮਾਂ ਤੇ ਜੋੜਾ ਘਰ,ਲੰਗਰ,ਪਾਰਕਿੰਗ,ਲੋੜਵੰਦਾਂ ਦੀ ਸਹਾਇਤਾ ਆਦਿ ਸੇਵਾਵਾਂ ਕੀਤੀਆਂ ਜਾਂਦੀਆਂ ਸਨ ਸੰਸਥਾਂ ਨੂੰ 1994-95 ਰਜਿਸਟਰਡ ਕਰਵਾਉਣ ਵੇਲੇ ਸੰਸਥਾ ਦੇ ਨਾਮ ਨਾਲ ਸਿਮਰਨ ਸੁਸਾਇਟੀ ਜੋੜਿਆ ਗਿਆ ਉਂਪਰ ਲਿਖੀਆਂ ਸੇਵਾਵਾਂ ਦੇ ਨਾਲ-ਨਾਲ ਸੁਸਾਇਟੀ ਵੱਲੋਂ ਪਿਛਲੇ 24 ਸਾਲ ਤੋਂ ਸ਼੍ਰੀ ਗੁਰੂ ਨਾਨਕ ਹੋਮਿਓਪੈਥਿਕ ਚੈਰੀਟੇਬਲ ਡਿਸਪੈਂਸਰੀ,18 ਸਾਲ ਤੋਂ ਹੱਡੀਆਂ ਜੋੜਾਂ ਦਰਦਾਂ ਦੇ ਇਲਾਜ ਦਾ ਫ੍ਰੀ ਕੈਂਪ,ਗੁਰੂ ਨਾਨਕ ਲਾਇਬ੍ਰੇਰੀ,8 ਸਾਲਾਂ ਤੋਂ ਸੇਵਕ ਦਲ ਫੂਲੀ ਕੰਮਪਿਊਟਰਾਇਜਡ ਲੈਬੋਰਟਰੀ,ਪ੍ਰੋਜੈਕਟਰ ਰਾਹੀਂ ਧਾਰਮਿਕ ਸਮਾਜਿਕ ਫਿਲਮਾਂ ਦਿਖਾਉਣਾ,ਗੁਰੂ ਨਾਨਕ ਮੋਦੀਖਾਨਾ (ਸਸਤੀਆਂ ਦਵਾਈਆਂ ਦਾ ਮੈਡੀਕਲ),ਲੋੜਵੰਦ ਵਿਦਿਆਰਥੀਆਂ ਅਤੇ ਲੜਕੀਆਂ ਦੀ ਸ਼ਾਦੀ ਚਅ,ਕੁਦਰਤੀ ਆਫ਼ਤਾਂ,ਮਰੀਜ਼ਾਂ ਦਾ ਸਹਿਯੋਗ,ਲੰਗਰ ਦੇ ਪ੍ਰਬੰਧ ਚਅ ਬਰਤਨਾਂ ਦੀ ਸੇਵਾ,ਹਰੇਕ ਧਾਰਮਿਕ ਸਮਾਜਿਕ ਸੇਵਾਵਾਂ ਚਅ ਵੱਧ ਚੜ ਕੇ ਸੁਸਾਇਟੀ ਦੇ ਮੈਂਬਰ ਕਰਦੇ ਹਨ ਕਰੋਨਾ ਦੌਰਾਨ ਵੀ ਵੱਧ ਚੜ੍ਹ ਕੇ ਸੇਵਾਵਾਂ ਕੀਤੀਆਂ ਗਈਆਂ! ਹੁਣ ਤੱਕ ਸੁਸਾਇਟੀ ਵੱਲੋਂ 32 ਸਲਾਨਾ ਗੁਰਮਤਿ ਸਮਾਗਮ ਕਰਵਾਏ ਗਏ ਹਨ ਸੰਗਤਾਂ ਨੂੰ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਵਾਏ ਜਾਂਦੇ ਹਨ 5 ਗੁਰੂ ਮਾਨਿਓ ਗ੍ਰੰਥ ਖਾਲਸਾ ਚੇਤਨਾ ਮਾਰਚ ਅਬੋਹਰ ਤੋਂ ਸ਼੍ਰੀ ਅੰਮ੍ਰਿਤਸਰ ਸਹਿਬ ਅਤੇ ਪਿੰਗਲਵਾੜਾ-ਅਬੋਹਰ ਤੋਂ ਤੰਲਵਡੀ ਸਾਬੋਂ-ਅਬੋਹਰ ਤੋਂ ਸ਼੍ਰੀ ਮੁਕਤਸਰ ਸਾਹਿਬ-ਅਬੋਹਰ ਤੋਂ ਬੁੱਢਾ ਜੋਹੜ (ਰਾਜਸਥਾਨ)-550 ਸਾਲਾ ਤੇ ਅਬੋਹਰ ਤੋਂ ਸੁਲਤਾਨਪੁਰ ਲੋਧੀ-ਤੱਕ ਸੰਗਤਾਂ ਨੂੰ ਇਤਹਾਸਕ ਦਰਸ਼ਨ ਚੇਤਨਾ ਮਾਰਚ ਰਾਹੀਂ ਕਰਵਾਏ ਗਏ ਹਨ ! ਗੁਰੂ ਨਾਨਕ ਮਲਟੀਵਰਸਿਟੀ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ 900 ਸੈਂਚੀਆਂ ਦੇ ਸੈਟ ਨਿਸ਼ਕਾਮ ਵੰਡ ਕੇ ਸੰਗਤਾਂ ਨੂੰ ਸਹਿਜ ਪਾਠ ਦੀ ਲਹਿਰ ਨਾਲ ਜੋੜਿਆ ਗਿਆ ਹੈ ਇਹ ਸਾਰੀਆਂ ਸੇਵਾਵਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ, ਗੁਰੂ ਨਾਨਕ ਮਲਟੀਵਰਸਿਟੀ,ਇਸਤਰੀ ਸਤਿਸੰਗ ਸਭਾ ਗੁ.ਸ਼੍ਰੀ ਦਮਦਮਾ ਸਾਹਿਬ,ਸਮੂਹ ਗੁਰਦੁਆਰਾ ਸਹਿਬਾਨ,ਸੰਸਥਾਵਾਂ ਅਤੇ ਆਪ ਸਰਬਤ ਸੰਗਤਾਂ ਦੇ ਸਹਿਯੋਗ ਨਾਲ ਚਲਦੀਆਂ ਹਨ 🙏🏼ਅਸੀਂ ਸਮੂਹ ਸਹਿਯੋਗੀਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੋਂ ਚਲਦੀਆਂ ਸੇਵਾਵਾਂ ਚਅ ਸਹਿਯੋਗ ਕਰਦੇ ਹਨ ਸੁਸਾਇਟੀ ਦੀਆਂ ਚਲਦੀਆਂ ਸੇਵਾਵਾਂ ਵਿਚ ਸਹਿਯੋਗ ਕਰਨ ਅਤੇ ਮੈਂਬਰ ਬਨਣ ਲਈ ਆਪ ਸੁਸਾਇਟੀ ਦੇ ਮੈਂਬਰਾਂ ਨਾਲ ਸੰਪਰਕ ਕਰ ਸਕਦੇ ਓ ਜੀ 🙏ਧੰਨਵਾਦ 🙏ਵਲੋਂ:-ਗੁਰਵਿੰਦਰ ਸਿੰਘ (ਵਿਪਨ ਖਾਲਸਾ) ਜਨਰਲ ਸਕੱਤਰ 📱9814119352 🙏ਆਪ ਜੀ ਸੁਸਾਇਟੀ ਨੂੰ ਸਹਿਯੋਗ ਦੇਣ ਲਈ ਬੈਂਕ ਰਾਹੀਂ ਵੀ ਸੇਵਾ ਕਰ ਸਕਦੇ ਓ ਜੀ ਬੈਂਕ ਖਾਤਾ SHREE GURU NANAK SEWAK DAL SIMRAN SOCIETY (REGD.) ABOHAR ACCOUNT NUMBER 08411000011206 IFSC CODE PSIB0000841 PUNJAB-&-SIND BANK BRANCH GRAIN MARKET ABOHAR-152116 (PUNJAB) ਸੁਸਾਇਟੀ ਦਾ ਪਤਾ ਸ਼੍ਰੀ ਗੁਰੂ ਨਾਨਕ ਸੇਵਕ ਦਲ ਸਿਮਰਨ ਸੁਸਾਇਟੀ (ਰਜਿ.) ਅਬੋਹਰ ਦਫ਼ਤਰ:-ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਫਾਜ਼ਿਲਕਾ ਰੋਡ ਅਬੋਹਰ-152116 ਜ਼ਿਲ੍ਹਾ ਫਾਜ਼ਿਲਕਾ (ਪੰਜਾਬ)*