Frequently Asked Questions & Their Answers

(English Translation is in process and will be updated soon)

1. Why is Sarbat Khalsa Jathebandi needed?

At present, every serious Sikh is worried about the degeneration in Sikh institutions because of political interference and is trying to get out of it. Today, there is a need to revive the Sarbat Khalsa Jathebandi under the guidance of Guru Granth Sahib Ji, embodying the Panch-Pradhani concept, which is country-place so that the politico-priestly nexus is unable to control this institute. Today, Sikhs live all over the world, and the Sarbat Khalsa Jathebandi can be said to be the one with which Gursikhs from all over the world can become part. An institute that fulfills these criteria can solve its kaumi issues by taking them into its own hands. To materialize this idea, the establishment of the Sarbat Khalsa Jathebandi becomes necessary.

2. During the eighteenth century, the Sarbat Khalsa had a tradition of being called upon only when the panth was under attack?

In the eighteenth century, the majority of Sikhs were living under 12 misls. When the chiefs or sardars of 12 misls came together to deal with external physical attacks, it was called Sarbat Khalsa, rightfully so, because the assembly of misls represented almost the entire panth. Today, Sikhs are neither limited to 12 misls nor confined to Punjab only. Today, a common platform for representatives of Sikhs from all over the world is required for Sarbat Khalsa.
The coming together of the entire Khalsa in the eighteenth century in response to external physical attacks is our proud history, but there is no such Gurmat principle that we can only assemble when under physical attack. Today, there are more internal and ideological attacks than physical attacks, which require organizational continuity to deal with them.

3. Efforts have been made for Sarbat Khalsa in the recent past too, so how is this different?

Whatever efforts have been made so far, these all primarily seem to be made with a focus on liberating the historical place of Sri Akal Takht Sahib Amritsar. This effort seems to backfire in favor of the politico-priestly nefarious nexus. Because, this builds the assumption that whoever is in possession of the historical place of Sri Akal Takht, the reins of the panth are in his hands. It is always easier for the ruling class to occupy a 'place.' There is a need to be freed from this narrative because the Sikh doctrine of Miri-Piri is not a slave of anyone.

4. Aren't Sri Akal Takht and Miri-Piri the same thing?

Miri-Piri is the 'doctrine' of Gurmat, and Akal Bunga (Akal Takht) is an important 'historical place.' The doctrine of Miri-Piri was embodied by Sri Guru Har Gobind Sahib Ji with the construction of Akal Bunga, just as Guru Nanak Sahib Ji embodied sangat-pangat at Kartarpur, and as Guru Gobind Singh Ji revealed the Khalsa at Anandpur. If it is not mandatory to be in Anandpur to partake Khande-Baate Ki Pahul, and it is not mandatory to be in Kartarpur for sangat-pangat, similarly, the control of Akal Bunga (Akal Takht) is not mandatory for the continuation of the doctrine of Miri-Piri. Also, we should not forget that Akal Bunga remained occupied by anti-Sikh forces at the time of Guru Sahib itself to such an extent that even Satguru Teg Bahadur Sahib was not allowed to enter Darbar Sahib. But Guru Sahib did not use Sikh energy to liberate Akal Bunga. We have to take guidance from Guru Sahib Ji's life and hold the doctrine of Miri-Piri which is free from any location. Without implementing this very important point, Sikhs will not be able to achieve religious autonomy. That is why the motive of keeping the Sarbat Khalsa Jathebandi "without being tied to any particular country-place" has been kept.

5. If we don't aim to liberate the Gurdwaras, then how will the seva sambhal of Sri Akal Takht Sahib and other historical Gurdwaras come under the control of genuine Gursikh brothers and sisters?

It should be the desire of every concerned Sikh that the service and management of Gurdwaras are done by Gursikh brothers and sisters, those who 'ghāl khāi kish hathah dēi, nānak rāh pashānah sēi.' However, considering 'place' and 'doctrine' as one, being not according to Gurmat, the narrative favors anti-panthic forces. Because the place has always been easily captured by political interference, Sikh history is a witness to this. Ever since the Sixth Guru left Amritsar, the Darbar Sahib or Akal Takht Sahib has been controlled by genuine Gursikhs for a very short time. Even during the period from the Seventh Guru to the Tenth Guru, this place remained in the possession of the anti-Guru priests. Still, no Guru Sahib started a campaign to liberate Akal Bunga, as he demonstrated to differentiate between the doctrine and the place.
Even if the service of the historical Gurdwaras comes to the genuine Gursikhs, we must admit that the situation will not last forever. This is directly related to the political upheavals, which are dynamic. Therefore, the Sarbat Khalsa Jathebandi should remain free from country and place. The result of this will be that as soon as the conditions are favorable, the Sarbat Khalsa Jathebandi will be able to appoint Gurmat-inspired Gursikh brothers and sisters for the management of the historical Gurdwaras. But in adverse circumstances, if the control of Gurdwaras falls to anti-Gurmat forces, in such a situation the Sarbat Khalsa Jathebandi will stay intact, giving precedence to upholding doctrine just as the Guru Sahibs without being tied to any place has demonstrated.

6. Sarbat Khalsa is a concept of kaumi consciousness; how can this be a Jathebandi?

A concept that cannot be applied on the ground is an imaginary philosophy. Sarbat Khalsa is not an imaginary philosophy, it is a concept of the Sikh consciousness which remains under discussion to be revived from time to time. This proves that the Sikh community wants to see Sarbat Khalsa take shape. Until it is done, the efforts to revive it will continue. Till now, due to the lack of a model on the ground that could fulfill kaumi consciousness, it is being misused at the hands of selfish leaders. If it is not given the shape of an organizational structure in the light of Gurmat, the fear of it falling into the Brahmanical hands will increase in the coming time.

7. Why could no direction emerge from the impressive gatherings that have been held in the name of Sarbat Khalsa in the recent past?

In 2015, lakhs of Sikhs gathered at village Chabba to protest against the desecration of Guru Granth Sahib, which was called Sarbat Khalsa. Taking advantage of the tender sentiments of the Sikh community, such gatherings will continue to take place. First and foremost, instead of making any concrete decisions for the interest of the community, such gatherings are made directionless by diverting only to electing the Jathedar of the Akal Takht. Second, the leaders who occupy the stage are not elected by the lakhs gathered around. These leaders prepare 'Gurmatta' without transparency, and the gathering of lakhs is made to raise their hands to approve this 'Gurmatta.' After that, nothing is done for continuity. The Sarbat Khalsa can be said to be the one whose leaders are elected by the Sangat under a transparent procedure and those who represent the Sikhs from around the world. Continuity can be brought in only if it is given an organizational form.

8. Isn't the hukamnama of the Akal Takht Jathedar supreme in Sikhi?

For Sikhs, Guru Granth Sahib Ji is the supreme. 'Hukmanama' is reserved for the Guru; no one can equalize it. The opinion of the Sikhs or consensus formed in the light of Sri Guru Granth Sahib Ji or Gurmat can be referred to as panthic-matta. A solution should be found under the Panch-Pradhani concept to protect the Sikh doctrine. Guru Gobind Singh ji embodied the Panch-Pradhani concept as Panj Pyare. We should take guidance from this. All Panj Pyare are equal; the appointment of one as 'Jathedar of the Akal Takht' in imitation of the Pope of the Christians renders the institution of the Panj Pyare meaningless and amounts to equalizing the Guru.

9. ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਜੋ 'ਹੁਕਮਨਾਮਾ' ਸੁਣਾਇਆ ਜਾਂਦਾ ਹੈ ਉਹ ਵੀ ਤਾਂ ਪੰਜ ਪਿਆਰੇ ਰਲ਼ ਕੇ ਹੀ ਪੜ੍ਹਦੇ ਹਨ, ਫ਼ਿਰ ਇਸ ਵਿੱਚ ਕੀ ਗਲਤ ਹੈ?

ਇਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ ਕਿ ਅਜਕਲ ਤਖ਼ਤਾਂ ਤੇ ਬਿਠਾਏ ਜਥੇਦਾਰ ਸਿਆਸੀ ਆਗੂਆਂ ਦੀ ਮਰਜ਼ੀ ਨਾਲ ਚੁਣੇ ਜਾਂਦੇ ਹਨ। ਉਹਨਾ ਨੂੰ ਸਿੱਖ ਸੰਗਤ ਵੱਲੋਂ ਨਹੀਂ ਚੁਣਿਆ ਜਾਂਦਾ ਅਤੇ ਨਾ ਹੀ ਐਸਾ ਕੋਈ ਵਿਧਾਨ ਹੈ। ਸਿੱਖ ਸੰਗਤ ਦੇ ਮਨਾਂ ਵਿੱਚ ਪੰਜ ਪਿਆਰਿਆਂ ਪ੍ਰਤੀ ਸਤਕਾਰ ਨੂੰ ਸਿਆਸੀ-ਪੁਜਾਰੀ ਗਠਜੋੜ ਵੱਲੋਂ ਆਪਣੇਂ ਹਿੱਤਾਂ ਲਈ ਵਰਤਿਆ ਜਾਂਦਾ ਹੈ। ਇਹ ਪੰਜ ਜਥੇਦਾਰ ਕਿਸੇ ਤਰਾਂ ਵੀ ਪੰਚ-ਪ੍ਰਧਾਨੀ ਸੰਕਲਪ ਨੂੰ ਰੂਪਮਾਨ ਨਹੀਂ ਕਰਦੇ।

10. ਅੰਤਰਰਾਸ਼ਟਰੀ ਪੱਧਰ ਤੇ ਕਈ ਸਿੱਖ ਸੰਸਥਾਵਾਂ ਹਨ ਜੋ ਚੰਗਾ ਕੰਮ ਕਰ ਰਹੀਆਂ ਹਨ, ਕੀ ਉਹ ਖੁਦ ਨੂੰ ਸਰਬੱਤ ਖ਼ਾਲਸਾ ਕਹਿ ਸਕਦੀਆਂ ਹਨ?

ਅੰਤਰਰਾਸ਼ਟਰੀ ਪੱਧਰ ਤੇ ਹੋਣਾ ਇੱਕ ਵਿਸ਼ੇਸ਼ਤਾ ਹੈ, ਸਰਬੱਤ ਖ਼ਾਲਸਾ ਜਥੇਬੰਦੀ ਉਸੇ ਨੂੰ ਕਿਹਾ ਜਾ ਸਕਦਾ ਹੈ ਜਿਸ ਦਾ ਦੁਨੀਆਂ ਭਰ ਦੇ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲ਼ਾ ਪਾਰਦਰਸ਼ੀ ਵਿਧਾਨ ਹੋਵੇ, ਪੰਚ ਪ੍ਰਧਾਨੀ ਸੰਕਲਪ ਨੂੰ ਰੂਪਮਾਨ ਕਰੇ, ਅਤੇ ਜੋ ਖੁਦਮੁਖਤਿਆਰ ਹੋਵੇ।

11. ਅਗਰ ਸਰਬੱਤ ਖ਼ਾਲਸਾ ਦੇ ਨਾਮ ਤੇ ਹੋਰ ਜਥੇਬੰਦੀਆਂ ਬਣ ਜਾਣ ਤਾਂ ਸਿੱਖ-ਸੰਗਤ ਕਿਵੇਂ ਸਹੀ-ਗਲਤ ਦੀ ਪਛਾਣ ਕਰੇ?

ਸਿੱਖ ਸੰਗਤ ਨੂੰ ਪਾਰਦਰਸ਼ਤਾ ਦੇ ਮਿਆਰ ਤੇ ਪਰਖਣਾ ਚਾਹੀਦਾ ਹੈ। ਸਿੱਖ ਸੰਗਤ ਨੂੰ ਪਰਖਣਾ ਚਾਹੀਦਾ ਹੈ ਕਿ ਕੀ ਸਰਬੱਤ ਖ਼ਾਲਸਾ ਵਾਸਤੇ ਦੁਨੀਆਂ ਭਰ ਤੋਂ ਸਿੱਖਾਂ ਦੇ ਪ੍ਰਤੀਨਿਧੀਆਂ ਦੇ ਆਪਸ ਵਿੱਚ ਜੁੜਨ ਦਾ ਵਿਧਾਨ ਹੈ? ਕੀ ਗੁਰਮਤਿ ਅਨੁਸਾਰ ਪੰਚ-ਪ੍ਰਧਾਨੀ ਸੰਕਲਪ ਨੂੰ ਰੂਪਮਾਨ ਕਰਨ ਦਾ ਵਿਧਾਨ ਹੈ? ਕੀ ਵੱਖ-ਵੱਖ ਵਿਚਾਰਧਾਰਾਵਾਂ ਨੂੰ ਇੱਕ ਮੰਚ ਤੇ ਜੋੜਨ ਲਈ ਕੋਈ ਸਿਧਾਂਤਕ ਸਾਂਝ ਹੈ? ਕੀ ਸੰਸਥਾ ਖੁਦਮੁਖਤਿਆਰ ਹੈ? ਇਨ੍ਹਾਂ ਮਿਆਰਾਂ ਦੀ ਪਰਖ ਨਾਲ ਸਹੀ-ਗਲਤ ਦੀ ਪਛਾਣ ਹੋ ਸਕਦੀ ਹੈ।

12. ਸਰਬੱਤ ਖ਼ਾਲਸਾ ਜਥੇਬੰਦੀ ਪੰਚ-ਪ੍ਰਧਾਨੀ ਸੰਕਲਪ ਨੂੰ ਕਿਸ ਤਰਾਂ ਰੂਪਮਾਨ ਕਰਦੀ ਹੈ?

ਸਰਬੱਤ ਖ਼ਾਲਸਾ ਜਥੇਬੰਦੀ ਨੂੰ ਚਾਰ ਥੰਮ੍ਹਾਂ ਦੇ ਅਧਾਰ ਦੇ ਉਸਾਰਿਆ ਗਿਆ ਹੈ: ੧) ਸਿਧਾਂਤ ਵਿੱਚ ਪਰਪੱਕਤਾ, ੨) ਸਾਰੇ ਸੰਸਾਰ ਵਿੱਚ ਵੱਸਦੀ ਸਿੱਖ ਸੰਗਤ ਦੀ ਨੁਮਾਇੰਦਗੀ, ੩) ਵਿਧਾਨ ਅਤੇ ਕਾਰਵਾਈ ਵਿੱਚ ਪਾਰਦਰਸ਼ਤਾ, ੪) ਉਪਰ ਲਿੱਖੇ ਤਿੰਨ ਨੁਕਤਿਆਂ ਦੀ ਮਜ਼ਬੂਤੀ ਲਈ ਨਿਰੰਤਰ ਸੁਧਾਰ।
ਇਹਨਾ ਮਿਆਰਾਂ ਰਾਹੀਂ ਪ੍ਰਗਟ ਹੋਈ ਸਰਬੱਤ ਖ਼ਾਲਸਾ ਜਥੇਬੰਦੀ ਦੇ ਨੁਮਾਇੰਦਿਆਂ ਵਿੱਚੋਂ ਹੀ ਪੰਜ ਪਿਆਰੇ ਹੋਣਗੇ। ਪੰਜੇ ਪਿਆਰੇ ਬਰਾਬਰ ਹਨ।

13. ਪੰਜ ਪਿਆਰਿਆਂ ਦਾ ਕਾਰਜ ਖੇਤਰ ਕੀ ਹੋਵੇਗਾ?

ਪੰਜ ਪਿਆਰਿਆਂ ਦਾ ਕਾਰਜ-ਖੇਤਰ, ਪੰਥਕ ਮਸਲਿਆਂ ਉੱਤੇ ਸਹਿਮਤੀ ਬਨਾਉਣੀ ਅਤੇ ਨਿਰਮਾਣ-ਸਹਾਇਕ ਵੱਜੋਂ ਕਾਰਜਸ਼ੀਲ ਹੋਣਾਂ ਹੈ। ਆਮ ਸਹਿਮਤੀ ਲਈ ਪੰਜ ਪਿਆਰੇ ਸਰਬੱਤ ਖ਼ਾਲਸਾ ਦੇ ਨੁਮਾਇੰਦਿਆਂ ਵਿੱਚੋਂ ਹੀ ਵਿਸ਼ਾ-ਮਾਹਰਾਂ ਦੀ ਕਮੇਟੀ ਬਣਾਉਣਗੇ ਅਤੇ ਇਸ ਕਮੇਟੀ ਦੀ ਸਲਾਹ ਨਾਲ ਸੰਗਤ ਨੂੰ ਪੰਥਕ-ਮਤਾ ਸੁਣਾਉਣਗੇ। ਹੁਕਮਨਾਮੇ ਜਾਂ ਪੰਥ ਵਿੱਚੋਂ ਛੇਕ ਦੇਣ ਆਦਿ ਵਾਲ਼ੇ ਫ਼ਤਵੇ ਸੁਣਾਉਣ ਦਾ ਅਧਿਕਾਰ ਕਿਸੇ ਕੋਲ ਨਹੀਂ ਹੋਣਾ ਚਾਹੀਦਾ। ਪੰਥਕ-ਮੱਤੇ ਲਈ ਪ੍ਰਕਿਰਿਆ ਦੀ ਤਰਤੀਬ ਵਿਧਾਨ ਦੀ ਧਾਰਾ ੫ ਵਿੱਚ ਅੰਕਿਤ ਹੈ।

14. ਸੰਸਾਰ ਭਰ ਦੇ ਸਿੱਖ, ਸਰਬੱਤ ਖ਼ਾਲਸਾ ਜਥੇਬੰਦੀ ਲਈ ਆਪਣੇ ਨੁਮਾਇੰਦੇ ਕਿਵੇਂ ਭੇਜ ਸਕਦੇ ਹਨ?

ਵਿਧਾਨ ਦੀ ਧਾਰਾ ੩ ਅਨੁਸਾਰ ਸਰਬੱਤ ਖ਼ਾਲਸਾ ਜਥੇਬੰਦੀ ਨਾਲ ਨਾਮਜ਼ਦਗੀਆਂ ਹੇਠ ਲਿਖੇ ਦੋ ਤਰੀਕਿਆਂ ਨਾਲ ਕੀਤੀਆਂ ਜਾ ਸਕਦੀਆਂ ਹਨ: i. ਪਹਿਲਾਂ ਸਿੱਖ ਸੰਸਥਾਵਾਂ ਖੁਦ ਨੂੰ ਓਨਲਾਈਨ ਫਾਰਮ ਭਰ ਕੇ ਰਜਿਸਟਰ ਕਰਵਾਉਂਦੀਆਂ ਹਨ। ਰਜਿਸਟਰ ਹੋ ਚੁੱਕੀਆਂ ਸਿੱਖ ਸੰਸਥਾਵਾਂ ਸਰਬੱਤ ਖਾਲਸਾ ਪੰਚਾਇਤ ਲਈ ਆਪਣੇ ਨੁਮਾਇੰਦਿਆਂ ਦੀਆਂ ਵੱਧ ਤੋਂ ਵੱਧ ਦੋ ਨਾਮਜ਼ਦਗੀਆਂ ਭੇਜ ਸਕਦੀਆਂ ਹਨ।
ii. ਉਹ ਵਿਅਕਤੀ ਜਿਨ੍ਹਾਂ ਨੂੰ ਕਿਸੇ ਸਿੱਖ ਸੰਸਥਾ ਦੁਆਰਾ ਨਾਮਜ਼ਦ ਨਹੀਂ ਕੀਤਾ ਗਿਆ ਪਰ ਉਹਨਾ ਨੇ ਸਿੱਖ ਸਮਾਜ ਲਈ ਉਘਾ ਯੋਗਦਾਨ ਪਾਇਆ ਹੈ, ਨੂੰ ਸਰਬੱਤ ਖ਼ਾਲਸਾ ਪੰਚਾਇਤ ਲਈ ਨਾਮਜ਼ਦ ਕਰਨ ਵਾਸਤੇ [email protected] ਤੇ ਈ-ਮੇਲ ਰਾਹੀਂ ਲਿਖਤੀ ਬੇਨਤੀ ਭੇਜੀ ਜਾ ਸਕਦੀ ਹੈ।

15. ਸਿੱਖ ਸਮਾਜ ਵਿੱਚ ਵੱਡੇ ਮਤਭੇਦ ਹਨ। ਐਸੇ ਮਾਹੌਲ ਵਿੱਚ ਇੱਕ ਮੰਚ ਤੇ ਸਭ ਨੂੰ ਕਿਵੇਂ ਇਕੱਠਾ ਕੀਤਾ ਜਾ ਸਕਦਾ ਹੈ?

ਸਰਬੱਤ ਖ਼ਾਲਸਾ ਜਥੇਬੰਦੀ ਦਾ ਪਹਿਲਾ ਥੰਮ੍ਹ ਹੈ ਕਿ ਇਹ ਵੱਧ ਤੋਂ ਵੱਧ ਸਿਧਾਂਤਕ ਸਾਂਝ ਦੇ ਅਧੀਨ ਇਕੱਠੇ ਹੋਏ ਸਿੱਖਾਂ ਦਾ ਸਾਂਝਾ ਮੰਚ ਹੈ। ਸਾਨੂੰ ਵੱਧ ਤੋਂ ਵੱਧ ਵਿਚਾਰਧਾਰਕ ਸਾਂਝ ਤੇ ਸਹਿਮਤੀ ਬਣਾਉਣੀ ਪਵੇਗੀ ਜੋ ਬਿਨਾ ਕਿਸੇ ਸਿਧਾਂਤਕ ਸਮਝੌਤੇ ਦੇ ਸਿੱਖ ਪੰਥ ਦੀ ਨੁਮਾਇੰਦਗੀ ਕਰੇ। ਇਹ ਸਾਂਝ ਹੇਠ ਲਿਖੇ ਨੁਕਤਿਆਂ ਤੇ ਬਣ ਸਕਦੀ ਹੈ:
i. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਪੂਰੇ ਗੁਰੂ ਹਨ-
ਸਿੱਖ ਸਮਾਜ ਵਿੱਚ ਰਾਗਮਾਲਾ ਜਾਂ ਦਸਮ ਗ੍ਰੰਥ ਤੇ ਮਤਭੇਦ ਹੋ ਸਕਦੇ ਹਨ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਤੇ ਤਾਂ ਪੂਰਨ ਸਹਿਮਤੀ ਹੈ। ਇਸ ਕਾਰਣ ਇਹਦੇ ਤੋਂ ਘੱਟ ਕੋਈ ਸਿਧਾਂਤਕ ਸਮਝੌਤਾ ਨਹੀਂ ਹੋ ਸਕਦਾ ਅਤੇ ਵੱਧ ਨਾਲ ਜਥੇਬੰਦਕ ਤੇ ਵਿਚਾਰਧਾਰਕ ਸਾਂਝ ਬਣ ਸਕਣੀ ਅਸੰਭਵ ਜਾਪਦੀ ਹੈ।
ii. ਸ੍ਰੀ ਗੁਰੂ ਨਾਨਕ ਜੀ ਦੇ ਦਸ ਜਾਮਿਆਂ ਦੀ ਨਿਰੰਤਰਤਾ ਵਿੱਚ ਨਿਸ਼ਚਾ-
ਗਿਣਤੀ ਵਜੋਂ ਗੁਰੂ-ਜਾਮੇ ਭਾਵੇਂ ਦਸ ਹੋਏ ਹਨ, ਪਰ ਉਨ੍ਹਾਂ ਵਿੱਚ ਜੋਤ ਰੂਪ ਵਿਚਾਰਧਾਰਾ ਇੱਕ ਗੁਰੂ ਨਾਨਕ ਸਾਹਿਬ ਜੀ ਦੀ ਹੀ ਸੀ। ਗੁਰੂ ਨਾਨਕ ਜੀ ਦੇ ਦਸ ਜਾਮਿਆਂ ਦੀ ਨਿਰੰਤਰਤਾ ਵਿੱਚ ਨਿਸ਼ਚਾ ਸਿੱਖ ਸਮਾਜ ਦੇ ਵਜੂਦ ਦਾ ਮੁੱਖ ਅਧਾਰ ਹੈ। ਇਸ ਤੋਂ ਘੱਟ ਉਹਨਾ ਅਨਮੱਤੀਆਂ ਲਈ ਰਾਹ ਖੁਲ ਜਾਂਦਾ ਹੈ ਜੋ ਸ੍ਰੀ ਗੁਰੂ ਨਾਨਕ ਸਾਹਿਬ ਜੀ ਵਿੱਚ ਵਿਸ਼ਵਾਸ ਰੱਖਣ ਦਾ ਤਾਂ ਦਮ ਭਰਦੇ ਹਨ ਪਰ ਬਾਕੀ ਨੌ ਗੁਰੂ ਸਾਹਿਬਾਨ ਨਾਲ ਖੁਦ ਨੂੰ ਨਹੀਂ ਜੋੜਦੇ। ਇਸ ਤੋਂ ਅਗਲੀ ਸ਼੍ਰੇਣੀ ਉਨ੍ਹਾਂ ਗੁਰੂ-ਦੰਭੀਆਂ ਦੀ ਹੈ ਜਿਨ੍ਹਾਂ ਝੂਠੇ ਇਤਿਹਾਸ ਸਹਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਵੀ ਦੇਹਧਾਰੀ ਗੁਰੂ ਡੰਮ ਚਲਾ ਰੱਖਿਆ ਹੈ। ਇਸ ਕਾਰਨ ਦਸ ਗੁਰੂ ਸਾਹਿਬਾਨ ਦੀ ਨਿਰੰਤਰਤਾ ਨੂੰ ਦਰਜ ਕਰਨਾ ਸਿਧਾਂਤਕ ਸਪੱਸ਼ਟਤਾ ਲਈ ਜ਼ਰੂਰੀ ਹੋ ਜਾਂਦਾ ਹੈ।
iii. ਸਿੱਖ ਦਾ ਖੰਡੇ-ਬਾਟੇ ਦੀ ਪਾਹੁਲ ਤੇ ਪੂਰਨ ਨਿਸ਼ਚਾ-
ਸਿੱਖ ਸਮਾਜ ਵਿੱਚ ਰਹਿਤ ਮਰਯਾਦਾ ਜਾਂ ਨਿਤਨੇਮ ਦੀ ਬਾਣੀਆਂ ਤੇ ਮਤਭੇਦ ਹੋ ਸਕਦੇ ਹਨ ਪਰ ਖੰਡੇ-ਬਾਟੇ ਦੀ ਪਾਹੁਲ ਤੇ ਤਾਂ ਸਹਿਮਤੀ ਬਣ ਸਕਦੀ ਹੈ ਚਾਹੇ ਕੋਈ ਕਿਸੇ ਵੀ ਮਰਯਾਦਾ ਨੂੰ ਮੰਨੇ। ਇਸ ਤੋਂ ਘੱਟ ਕਿਸੇ ਵੀ ਪੰਜ ਕਕਾਰੀ ਰਹਿਤ ਰੱਖਣ ਵਾਲੇ ਵਿਅਕਤੀ ਜਾਂ ਸੰਸਥਾ ਨਾਲ ਜਥੇਬੰਦਕ ਸਮਝੌਤਾ ਹੋਣਾ ਮੁਸ਼ਕਲ ਹੈ ਅਤੇ ਇਸ ਤੋਂ ਵੱਧ ਦੀ ਆਸ ਨਾਲ ਵਿਚਾਰਧਾਰਕ ਸਾਂਝ ਬਣ ਸਕਣੀ ਵੀ ਅਸੰਭਵ ਲਗਦੀ ਹੈ।

ਉਪਰ ਲਿੱਖੀ ਵਿਚਾਰ ਅਨੁਸਾਰ ਸਰਬੱਤ ਖ਼ਾਲਸਾ ਲਈ ‘ਵੱਧ ਤੋਂ ਵੱਧ ਸਿਧਾਂਤਕ ਸਾਂਝ’ ਇਹ ਹੈ:

"ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੂਰਾ ਗੁਰੂ ਮੰਨਣ ਵਾਲੇ, ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜੋਤਿ-ਸਰੂਪ ਦਸਾਂ ਜਾਮਿਆਂ ਦੀ ਨਿਰੰਤਰਤਾ ਅਤੇ ਖੰਡੇ-ਬਾਟੇ ਦੀ ਪਾਹੁਲ ਤੇ ਪੂਰਨ ਨਿਸ਼ਚਾ ਰਖਣ ਵਾਲੇ ਦੁਨੀਆਂ ਭਰ ਦੇ ਗੁਰਸਿੱਖ ਇਸਤਰੀ-ਪੁਰਖਾਂ ਦੇ ਸਾਂਝੇ ਮੰਚ ਨੂੰ ਸਰਬੱਤ ਖਾਲਸਾ ਜਥੇਬੰਦੀ ਕਹਿੰਦੇ ਹਨ।"

ਜਿਹੜੀਆਂ ਵੀ ਸਿੱਖ ਸੰਸਥਾਵਾਂ ਜਾਂ ਵਿਅਕਤੀ ਸਰਬੱਤ ਖ਼ਾਲਸਾ ਜਥੇਬੰਦੀ ਨਾਲ ਰਜਿਸਟਰ ਕਰਨਾ ਚਾਹੁੰਦੇ ਹਨ, ਉਹ ਆਨਲਾਈਨ ਫ਼ਾਰਮ ਰਾਹੀਂ ਉਪਰ ਲਿੱਖੀ ਸਿਧਾਂਤਕ ਸਾਂਝ ਨਾਲ ਖੁਦ ਨੂੰ ਸਵੈ-ਪ੍ਰਮਾਣਿਤ ਕਰਦੇ ਹਨ। ਜੋ ਵੀ ਮਤਭੇਦ ਹਨ ਉਹ ਇਸ ਸਿਧਾਂਤਕ ਸਾਂਝ ਤੇ ਸਹਿਮਤੀ ਬਣਾ ਕੇ ਦੂਰ ਕਰਨ ਦਾ ਯਤਨ ਕੀਤਾ ਜਾ ਸਕਦਾ ਹੈ।

16. ਸਰਬੱਤ ਖ਼ਾਲਸਾ ਜਥੇਬੰਦੀ ਨਾਲ ਰਜਿਸਟਰ ਕਰਨ ਵਾਸਤੇ ਆਈਆਂ ਨਾਮਜ਼ਦਗੀਆਂ ਨੂੰ ਕੌਣ ਮਨਜ਼ੂਰ ਜਾਂ ਨਾਮਨਜ਼ੂਰ ਕਰਦਾ ਹੈ?

ਵਿਧਾਨ ਦੀ ਧਾਰਾ ੩.੪ ਅਨੁਸਾਰ ਯੋਗਤਾ ਦੇ ਮਿਆਰ (ਹਵਾਲਾ: ਧਾਰਾ ੭) ਦੇ ਆਧਾਰ 'ਤੇ ਪੰਜ ਪ੍ਰਧਾਨੀ ਕੌਂਸਲ ਦੇ ਮੌਜੂਦਾ ਪੰਜ ਪਿਆਰੇ ਸਿੱਖ ਸੰਸਥਾਵਾਂ ਦੁਆਰਾ ਭੇਜੀਆਂ ਗਈਆਂ ਨਾਮਜ਼ਦਗੀਆਂ ਨੂੰ ਮਨਜ਼ੂਰ ਜਾਂ ਨਾਮਨਜ਼ੂਰ ਕਰਦੇ ਹਨ।

17. ਪੰਜ ਪ੍ਰਧਾਨੀ ਕੌਂਸਲ ਦੇ ਪੰਜ ਪਿਆਰੇ ਕਿਵੇਂ ਚੁਣੇ ਜਾਂਦੇ ਹਨ?

ਪੰਜ ਪ੍ਰਧਾਨੀ ਕੌਂਸਲ ਦੇ ਪੰਜ ਪਿਆਰਿਆਂ ਨੂੰ ਵਿਧਾਨ ਦੀ ਧਾਰਾ ੩.੭ ਅਨੁਸਾਰ ਚੁਣਿਆ ਜਾਂਦਾ ਹੈ ਜੋ ਦੁਨੀਆ ਭਰ ਤੋਂ ਸਰਬੱਤ ਖ਼ਾਲਸਾ ਪੰਚਾਇਤ ਦੇ ਨੁਮਾਇੰਦਿਆਂ ਵਿੱਚੋਂ ਹੀ ਹੋਣਗੇ ਅਤੇ ਉਨ੍ਹਾਂ ਦੇ ਕਾਰਜਕਾਲ ਦੀ ਮਿਆਦ ਪੰਜ ਸਾਲ ਹੈ (ਸਰਬੱਤ ਖ਼ਾਲਸਾ ਪੰਚਾਇਤ ਦੇ ਨੁਮਾਇੰਦਿਆਂ ਨੂੰ ਚੁਣਨ ਦੀ ਪ੍ਰਕਿਰਿਆ ਸਵਾਲ ਨੰ 13 ਵਿੱਚ ਲਿੱਖੀ ਹੈ)। ਇਸ ਤਰਾਂ ਪੰਜ ਪਿਆਰੇ ਸੰਗਤ ਵੱਲੋਂ ਭੇਜੇ ਨੁਮਾਇੰਦਿਆਂ ਵਿੱਚੋਂ ਹੀ ਹੋਣਗੇ। ਜਦ ਤੱਕ ਸਰਬੱਤ ਖ਼ਾਲਸਾ ਪੰਚਾਇਤ ਦੇ ਨੁਮਾਇੰਦਿਆਂ ਦੀ ਨਾਮਜ਼ਦਗੀ ਪੂਰੀ ਨਹੀਂ ਹੁੰਦੀ, ਉਦੋਂ ਤੱਕ 'ਕਾਰਜਕਾਰੀ' ਪੰਜ ਪਿਆਰੇ ਜ਼ਿਮੇਵਾਰੀ ਨਿਭਾ ਰਹੇ ਹਨ। ਸਰਬੱਤ ਖ਼ਾਲਸਾ ਪੰਚਾਇਤ ਲਈ 14 ਮਾਰਚ 2025 ਤੱਕ 500 ਨੁਮਾਇੰਦੇ ਚੁਣੇ ਜਾਣ ਦਾ ਟੀਚਾ ਰੱਖਿਆ ਗਿਆ ਹੈ।

18. ਸਰਬੱਤ ਖ਼ਾਲਸਾ ਜਥੇਬੰਦੀ ਇਹ ਕਿਵੇਂ ਯਕੀਨੀ ਬਣਾ ਸਕੇਗੀ ਕੀ ਫ਼ੈਸਲੇ ਧੜੇਬੰਦੀ ਦੇ ਅਸਰ ਹੇਠ ਨਾ ਆਉਣ?

ਇਹ ਸਹੀ ਹੈ ਕਿ ਹਰ ਵਿਅਕਤੀ ਕਿਸੇ ਨਾ ਕਿਸੇ ਵਿਚਾਰ, ਧਾਰਨਾ ਜਾਂ ਧੜੇ ਤੋਂ ਵੱਧ ਪ੍ਰਭਾਵਿਤ ਹੁੰਦਾ ਹੈ ਅਤੇ ਉਹ ਗੁਰਮਤਿ ਨੂੰ ਉਸੇ ਨਜ਼ਰਿਏ ਤੋਂ ਦੇਖਦਾ ਹੈ। ਵਿਅਕਤੀ ਵਿਸ਼ੇਸ਼ ਦੀ ਹਉਮੇ ਵਿਚੋਂ ਉਪਜੀ ਇਸ ਕਮਜ਼ੋਰੀ ਨੂੰ ਦੂਰ ਕਰਨ ਵਾਸਤੇ ਸਰਬੱਤ ਖ਼ਾਲਸਾ ਜਥੇਬੰਦੀ ਦੇ ਵਿਧਾਨ ਵਿੱਚ ਹੇਠ ਲਿੱਖੇ ਨੁਕਤੇ ਹਨ:
੧) ਕੋਈ ਵੀ ਇੱਕ ਸੰਸਥਾ ਦੂਜੇ ਨਾਲੋਂ ਵਧ ਪ੍ਰਭਾਵ ਨਾ ਪਾ ਸਕੇ ਇਸ ਵਾਸਤੇ ਹਰ ਕਿਸੇ ਨੂੰ ਵੱਧ ਤੋਂ ਵੱਧ ਦੋ ਨੁਮਾਇੰਦੇ ਭੇਜਨ ਦਾ ਵਿਧਾਨ ਹੈ (ਧਾਰਾ੩.੩)।
੨) ਪੰਜ ਪਿਆਰਿਆਂ ਦੀ ਨਿਯੁਕਤੀ ਕਿਸੇ ਇੱਕ ਧਿਰ ਅਧੀਨ ਨਾ ਹੋਵੇ ਇਸ ਵਾਸਤੇ ਵੱਖ-ਵੱਖ ਖਿੱਤੇ ਅਤੇ ਕਿੱਤੇ ਦੇ ੨੫ ਗੁਰਸਿੱਖ ਕੋਰ ਕਮੇਟੀ ਦੇ ਮੈਂਬਰ ਪੰਜ ਪਿਆਰਿਆਂ ਦੇ ਨਾਮ ਤੇ ਸਰਬ-ਸੰਮਤੀ ਬਨਾਉਣਗੇ। ਇਹ ਪੰਜ ਪਿਆਰਿਆਂ ਵਿੱਚੋਂ ਦੋ ਪੰਜਾਬ ਤੋਂ, ਇੱਕ ਬਾਕੀ ਭਾਰਤ ਤੋਂ, ਇੱਕ ਜੀ੭ ਦੇਸ਼ਾਂ ਵਿੱਚੋਂ, ਅਤੇ ਇੱਕ ਬਾਕੀ ਦੁਨੀਆ ਤੋਂ ਹੋਣਗੇ (ਧਾਰਾ: ੩.੭)। ਨਿਯੁਕਤੀ ਵਾਸਤੇ ਜ਼ਿਆਦਾ ਮਾਪਦੰਡ ਪਰਿਭਾਸ਼ਿਤ ਕਰਨ ਨਾਲ ਪੱਖਪਾਤ ਅਤੇ ਧੜੇਬੰਦੀ ਦੀਆਂ ਸੰਭਾਵਨਾਵਾਂ ਘੱਟ ਜਾਂਦੀਆਂ ਹਨ।
੩) ਪੰਥਕ ਮਤੇ ਲਈ ਪ੍ਰਕਿਰਿਆ ਦੀ ਤਰਤੀਬ ਵਿਧਾਨ ਵਿੱਚ ਪਰਿਭਾਸ਼ਿਤ ਹੈ ਜਿਸਦੀ ਪਾਲਣਾ ਅਧੀਨ ਹੀ ਪੰਜ ਪਿਆਰੇ ਕਾਰਜ ਕਰਨਗੇ (ਧਾਰਾ ੫)।

19. ਸਰਬੱਤ ਖ਼ਾਲਸਾ ਜਥੇਬੰਦੀ ਕਿਹੜੇ ਕਾਰਜ ਕਰੇਗੀ?

ਸਰਬੱਤ ਖ਼ਾਲਸਾ ਜਥੇਬੰਦੀ ਹੇਠ ਲਿੱਖੇ ਉਦੇਸ਼ ਅਨੁਸਾਰ ਕਾਰਜ ਕਰੇਗੀ:

ਗੁਰਮਤਿ ਦੁਆਰਾ ਬਖਸ਼ੀ ਸਰਬਪੱਖੀ ਜੀਵਨ-ਜੁਗਤ ਨੂੰ ਦ੍ਰਿੜ੍ਹ ਕਰਨ ਤੇ ਕਰਾਉਣ ਲਈ ਸਦਾ ਸਰਗਰਮ ਰਹਿਣਾ। ਸਿੱਖਾਂ ਨੂੰ ਦਰਪੇਸ਼ ਹਰ ਖੇਤਰ ਦੀਆਂ ਸਮੱਸਿਆਵਾਂ ਦਾ ਸੰਸਾਰ ਪੱਧਰੀ ਹੱਲ ਲੱਭਣ ਲਈ ਕਾਰਜਸ਼ੀਲ ਰਹਿਣਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਬਉੱਚਤਾ, ਸਿੱਖਾਂ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਲਈ ਹਮੇਸ਼ਾਂ ਸਮਰਪਿਤ ਰਹਿਣਾ। (ਧਾਰਾ: ੨)

ਮੌਜੂਦਾ 'ਕਾਰਜਕਾਰੀ' ਪਰਬੰਧਨ ਦਾ ਕਾਰਜ ਖੇਤਰ ਵਿਧਾਨ ਅਨੁਸਾਰ ਜਥੇਬੰਦੀ ਦੀ ਉਸਾਰੀ ਕਰਨਾ ਹੈ। ਕੌਮੀ ਕਾਰਜਾਂ ਬਾਰੇ ਰੂਪ ਰੇਖਾ ਸਰਬੱਤ ਖ਼ਾਲਸਾ ਜਥੇਬੰਦੀ ਦੇ ਮੈਂਬਰਾਂ ਨੇ ਉਸਾਰੀ ਉਪਰੰਤ ਆਪ ਕਰਨਾ ਹੈ। ਐਸੇ ਬਹੁਤ ਗੰਭੀਰ ਕੌਮੀ ਕਾਰਜ ਹਨ ਜਿਨ੍ਹਾਂ ਨੂੰ ਸਰਬੱਤ ਖ਼ਾਲਸਾ ਜਥੇਬੰਦੀ ਪ੍ਰਮੁੱਖਤਾ ਨਾਲ ਕਰਨ ਲਈ ਯਤਨਸ਼ੀਲ ਹੋਵੇਗੀ, ਜਿਵੇਂ ਕੀ:
੧) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਤਾਰਿਆਂ ਅਥਵਾ ਛਪਾਈ ਦੌਰਾਨ ਆਏ ਪਾਠ-ਭੇਦਾਂ ਨੂੰ ਵਿਚਾਰ ਕੇ ਮੂਲ ਪਾਠ ਨੂੰ ਉਜਾਗਰ ਕਰਨਾ।
੨) ਵੱਖ-ਵੱਖ ਇਤਿਹਾਸਕ ਸਰੋਤਾਂ ਦਾ ਅਧਿਅਨ ਕਰਕੇ ਖੋਜ ਭਰਪੂਰ ਸਿੱਖ ਇਤਿਹਾਸ ਪੰਥ ਦੀ ਝੋਲੀ ਪਾਉਣਾ।
੩) ਸਿੱਖ ਕੌਮ ਦੀ ਨਵੀਂ ਪੀੜ੍ਹੀ (ਬੱਚਿਆਂ, ਕਿਸ਼ੋਰ ਅਵਸਥਾ ਅਤੇ ਨੌਜਵਾਨਾਂ ਨੂੰ) ਸਿੱਖੀ ਨਾਲ ਜੋੜਨ ਲਈ ਸੰਗਠਿਤ ਪ੍ਰਚਾਰ ਦੀ ਯੋਜਨਾਂ ਉਲੀਕਣੀ।
੪) ਬੱਚੀਆਂ, ਨੌਜਵਾਨਾਂ ਧੀਆਂ-ਭੈਣਾਂ ਅਤੇ ਸਿੱਖ ਬੀਬੀਆਂ ਅੰਦਰ ਸਿੱਖ ਨਾਰੀ ਚੇਤਨਾ ਨੂੰ ਉਭਾਰਨਾ।
੫) ਕੌਮ ਦੀ ਚੜ੍ਹਦੀ ਕਲਾ ਲਈ ਦੁਨਿਆ ਭਰ ਦੀਆਂ ਸਿੱਖ ਸੰਸਥਾਵਾਂ ਅਤੇ ਸਿੱਖਾਂ ਦੀ ਮੁਹਾਰਤ ਨੂੰ ਇੱਕ ਮੰਚ ਤੇ ਇਕੱਠਾ ਕਰਨਾ।

© 2025 Sarbat Khalsa